ਫੂਡ ਗਾਈਡ ਦਾ ਸਾਰ – ਲਿਖਤੀ ਵੇਰਵਾ
ਕੈਨੇਡਾਜ਼ ਫੂਡ ਗਾਈਡ
ਚੰਗਾ ਖਾਉ। ਚੰਗਾ ਜੀਉ।
ਫੂਡ ਗਾਈਡ ਦੇ ਸਾਰ ਵਿੱਚ ਦੋ ਮੁੱਖ ਤਸਵੀਰਾਂ ਹਨ। ਪਹਿਲੀ ਤਸਵੀਰ ਵਿੱਚ ਪਾਣੀ ਦਾ ਗਲਾਸ ਅਤੇ ਪਲੇਟ ਵਿੱਚ ਭੋਜਨ ਦਿਸਦਾ ਹੈ। ਇਹ ਬਿਆਨ ਉੱਪਰ ਵੱਲ ਨਜ਼ਰ ਆਉਂਦਾ ਹੈ:
ਹਰ ਰੋਜ਼ ਵਿਭਿੰਨ ਤਰ੍ਹਾਂ ਦੇ ਤੰਦਰੁਸਤ ਭੋਜਨ ਖਾਉ
ਪਲੇਟ ਦੁਆਲੇ ਚਾਰ ਸੁਨੇਹੇ ਦਿੱਤੇ ਗਏ ਹਨ। ਇਹ ਹਨ:
- ਸਬਜ਼ੀਆਂ ਅਤੇ ਫਲ ਜਾਦਾ ਖਾਉ
- ਅਨਾਜ ਦੇ ਸਾਬਤ ਦਾਣਿਆਂ ਵਾਲੇ ਭੋਜਨ ਚੁਣੋ
- ਪ੍ਰੋਟੀਨ ਵਾਲੇ ਭੋਜਨ ਖਾਉ
- ਪਾਣੀ ਨੂੰ ਆਪਣਾ ਪਸੰਦੀਦਾ ਪੀਣਾ ਬਣਾਉ
ਅੱਧੀ ਪਲੇਟ ਵਿੱਚ ਸਬਜ਼ੀਆਂ ਅਤੇ ਫ਼ਲ (ਬ੍ਰੌਕਲੀ, ਗਾਜਰਾਂ, ਬਲੂਬੈਰੀਆਂ, ਸਟ੍ਰਾਅਬੈਰੀਆਂ, ਹਰੀਆਂ ਅਤੇ ਪੀਲੀਆਂ ਸ਼ਿਮਲਾ ਮਿਰਚਾਂ, ਸੇਬ, ਲਾਲ ਪੱਤਾ ਗੋਭੀ, ਪਾਲਕ, ਟਮਾਟਰ, ਆਲੂ, ਕੱਦੂ ਅਤੇ ਹਰੇ ਮਟਰ) ਹਨ। ਪਲੇਟ ਦੇ ਚੌਥੇ ਹਿੱਸੇ ਵਿੱਚ ਪ੍ਰੋਟੀਨ ਵਾਲੇ ਭੋਜਨ (ਘੱਟ ਚਰਬੀ ਵਾਲੇ ਮੀਟ, ਚਿਕਨ, ਵਿਭਿੰਨ ਤਰ੍ਹਾਂ ਦੇ ਬੀਜ ਤੇ ਗਿਰੀਆਂ, ਦਾਲਾਂ, ਅੰਡੇ, ਟੋਫੂ, ਯੋਗਰਟ, ਮੱਛੀ ਅਤੇ ਫ਼ਲੀਆਂ) ਹਨ। ਪਲੇਟ ਦੇ ਬਾਕੀ ਚੌਥੇ ਹਿੱਸੇ ਵਿੱਚ ਅਨਾਜ ਦੇ ਸਾਬਤ ਦਾਣਿਆਂ ਵਾਲੇ ਭੋਜਨ (ਸਾਬਤ ਦਾਣਿਆਂ ਦੀ ਬਰੈੱਡ, ਸਾਬਤ ਦਾਣਿਆਂ ਦਾ ਪਾਸਟਾ, ਜੰਗਲੀ ਚਾਵਲ, ਲਾਲ ਕਿਨਵਾ, ਅਤੇ ਭੂਰੇ ਚਾਵਲ) ਹਨ।
ਦੂਜੀ ਤਸਵੀਰ ਵਿੱਚ ਸੱਤ ਡੱਬੇ ਵਿਖਾਏ ਗਏ ਹਨ, ਜਿਨ੍ਹਾਂ ਵਿੱਚੋਂ ਹਰ ਇੱਕ ’ਤੇ ਉਸਦਾ ਆਪਣਾ ਸੁਨੇਹਾ ਅਤੇ ਤਸਵੀਰ ਛਪੀ ਹੋਈ ਹੈ।
ਸਭ ਤੋਂ ਉੱਪਰ ਇਹ ਬਿਆਨ ਹੈ:
ਤੰਦਰੁਸਤ ਭੋਜਨ ਖਾਣਾ ਤੁਹਾਡੇ ਵੱਲੋਂ ਖਾਧੇ ਜਾਣ ਵਾਲੇ ਭੋਜਨਾਂ ਤੋਂ ਵੱਡੀ ਗੱਲ ਹੈ।
ਪਹਿਲੇ ਬਕਸੇ ’ਤੇ ਲਿਖਿਆ ਹੈ, ਆਪਣੀਆਂ ਖਾਣ ਦੀਆਂ ਆਦਤਾਂ ਪ੍ਰਤੀ ਸੁਚੇਤ ਰਹੋ।
ਤਸਵੀਰ ਵਿੱਚ ਦੋ ਵਿਅਕਤੀ ਬੈਠੇ ਸਵੇਰੇ ਦਾ ਖਾਣਾ ਖਾ ਰਹੇ ਹਨ।
ਦੂਜੇ ਬਕਸੇ ’ਤੇ ਲਿਖਿਆ ਹੈ, ਅਕਸਰ ਖਾਣਾ ਪਕਾ ਕੇ ਖਾਉ
ਤਸਵੀਰ ਵਿੱਚ ਇੱਕ ਵਿਅਕਤੀ ਅਤੇ ਇੱਕ ਬੱਚਾ ਇਕੱਠੇ ਖਾਣਾ ਪਕਾ ਰਹੇ ਹਨ।
ਤੀਜੇ ਬਕਸੇ ’ਤੇ ਲਿਖਿਆ ਹੈ, ਖਾਣੇ ਦਾ ਸਵਾਦ ਲਉ।
ਤਸਵੀਰ ਵਿੱਚ ਖਾਣਾ ਇੱਕ ਕੌਲੀ ਵਿੱਚ ਪਿਆ ਹੈ।
ਚੌਥੇ ਬਕਸੇ ’ਤੇ ਲਿਖਿਆ ਹੈ, ਖਾਣਾ ਦੂਜਿਆਂ ਨਾਲ ਮਿਲ ਕੇ ਖਾਉ।
ਤਸਵੀਰ ਵਿੱਚ ਚਾਰ ਵਿਕਅਤੀ ਵੰਡ ਕੇ ਖਾਣਾ ਖਾ ਰਹੇ ਹਨ।
ਪੰਜਵੇਂ ਬਕਸੇ ’ਤੇ ਲਿਖਿਆ ਹੈ, ਭੋਜਨਾਂ ਉਤਲੇ ਲੇਬਲ ਪੜ੍ਹੋ।
ਤਸਵੀਰ ਵਿੱਚ ਕਿਸੇ ਵਿਕਅਤੀ ਦੇ ਹੱਥਾਂ ਵਿੱਚ ਦੋ ਖਾਣੇ ਦੇ ਡੱਬੇ ਫੜੇ ਹੋਏ ਹਨ।
ਡੱਬਿਆਂ ਉਤਲੀਆਂ ਖੁਰਾਕੀ ਤੱਤਾਂ ਦੀਆਂ ਸਾਰਣੀਆਂ ਦਿਸਦੀਆਂ ਹਨ।
ਛੇਵੇਂ ਬਕਸੇ ’ਤੇ ਲਿਖਿਆ ਹੈ, ਸੋਡੀਅਮ, ਖੰਡ ਅਤੇ ਸੰਤ੍ਰਿਪਤ ਚਰਬੀ ਵਾਲੇ ਭੋਜਨ ਸੀਮਤ ਕਰੋ।
ਤਸਵੀਰ ਵਿੱਚ ਮੁਕੰਮਲ ਤੌਰ ’ਤੇ ਪੱਕ ਕੇ ਤਿਆਰ ਹੋਏ ਭੋਜਨ, ਜਿਵੇਂ ਕਿ ਬੇਕ ਕੀਤੇ ਭੋਜਨ, ਪਿਜ਼ਾ, ਸਾਫਟ ਡ੍ਰਿੰਕ, ਚੌਕਲੇਟ ਅਤੇ ਇੱਕ ਹੌਟ ਡੌਗ ਵਿਖਾਇਆ ਗਿਆ ਹੈ।
ਸੱਤਵੇਂ ਬਕਸੇ ’ਤੇ ਲਿਖਿਆ ਹੈ, ਭੋਜਨ ਦੇ ਮੰਡੀਕਰਨ ਤੋਂ ਸੁਚੇਤ ਰਹੋ।
ਤਸਵੀਰ ਵਿੱਚ ਖਾਣਾ ਇੱਕ ਵਿਅਕਤੀ ਸੈੱਲ ਫ਼ੋਨ ਅਤੇ ਕੰਪਿਊਟਰ ’ਤੇ ਭੋਜਨ ਦਾ ਇਸ਼ਤਿਹਾਰ ਵੇਖ ਰਿਹਾ ਹੈ।