ਕੈਨੇਡੀਅਨ ਡੈਂਟਲ ਕੇਅਰ ਪਲਾਨ ਦੀ ਪ੍ਰਚਾਰ ਟੂਲਕਿੱਟ: ਪੰਜਾਬੀ ਤੱਥਸ਼ੀਟ
PDF ਫਾਰਮੈਟ
ਤੱਥਸ਼ੀਟ ਦਾ ਮੂਲਪਾਠ
ਕੈਨੇਡੀਅਨ ਡੈਂਟਲ ਕੇਅਰ ਪਲਾਨ
ਕੈਨੇਡੀਅਨ ਡੈਂਟਲ ਕੇਅਰ ਪਲਾਨ (Canadian Dental Care Plan CDCP) 9 ਮਿਲੀਅਨ ਕੈਨੇਡਾ ਦੇ ਨਿਵਾਸਿਆਂ ਲਈ ਦੰਦਾਂ ਦੀ ਦੇਖਭਾਲ ਪ੍ਰਾਪਤ ਕਰਨ ਵਿੱਚ ਵਿੱਤੀ ਰੁਕਾਵਟਾਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।.
ਯੋਗਤਾ ਮਾਪਦੰਡ
ਯੋਗਤਾ ਪੂਰੀ ਕਰਨ ਲਈ, ਤੁਹਾਨੂੰ ਹੇਠਾਂ ਦਿੱਤੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ:
- ਜਿਨ੍ਹਾਂ ਕੋਲ ਦੰਦਾਂ ਦਾ ਬੀਮਾ ਨਹੀਂ ਹੈ
- ਜਿਨ੍ਹਾਂ ਦੀ ਸਮਾਯੋਜਤ ਪਰਿਵਾਰਕ ਕੁੱਲ ਆਮਦਨ $90,000 ਤੋਂ ਘੱਟ ਹੈ
- ਜੇਕਰ ਕੈਨੇਡਾ ਦੇ ਨਿਵਾਸੀ ਹੋ ਅਤੇ ਟੈਕਸ ਦੇ ਰਹੇ ਹੋ
- ਤੁਸੀਂ ਅਤੇ ਤੁਹਾਡੇ ਵਿਆਹੁਤਾ/ਕਾਨੂੰਨੀ ਸਾਥੀ (ਜੇ ਲਾਗੂ ਹੋਵੇ) ਨੇ ਕੈਨੇਡਾ ਵਿੱਚ ਆਪਣਾ ਟੈਕਸ ਰਿਟਰਨ ਜਮ੍ਹਾਂ ਕਰ ਦਿੱਤਾ ਹੈ ਤਾਂ ਜੋ ਪਿਛਲੇ ਸਾਲ ਦੀ ਪਰਿਵਾਰਕ ਆਮਦਨ ਦਾ ਮੁਲਾਂਕਣ ਕੀਤਾ ਜਾ ਸਕੇ।
ਦੰਦਾਂ ਦੀ ਦੇਖਭਾਲ ਦੀਆਂ ਸੇਵਾਵਾਂ
ਮੌਖਿਕ ਸਿਹਤ ਪ੍ਰਦਾਤਾ ਦੀ ਸਿਫ਼ਾਰਸ਼ ਤੇ, ਦੰਦਾਂ ਦੀ ਦੇਖਭਾਲ ਦੀਆਂ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ CDCP ਦੇ ਅਧੀਨ ਕਵਰ ਕੀਤੀ ਜਾਂਦੀ ਹੈ, ਜਿਸ ਵਿੱਚ ਸ਼ਾਮਲ ਹੈ:
- ਸਕੇਲਿਂਗ (ਸਫ਼ਾਈ)
- ਟੈਸਟ
- ਏਕਸ-ਰੇ
- ਫੀਲਿੰਗ
- ਹਟਾਉਣਯੋਗ ਦੰਦ
- ਰੂਟ ਕੈਨਾਲ ਇਲਾਜ
- ਮੂੰਹ ਦੀ ਸਰਜਰੀ
CDCP ਤੁਹਾਡੀ ਸੰਸਥਾਪਿਤ CDCP ਫੀਸਾਂ ਅਤੇ ਤੁਹਾਡੀ ਸਮਾਯੋਜਤ ਅਨੁਕੂਲਿਤ ਪਰਿਵਾਰਕ ਕੁੱਲ ਆਮਦਨ ਦੇ ਆਧਾਰ ਤੇ ਲਾਗਤ ਦਾ ਇੱਕ ਹਿੱਸਾ ਵਾਪਸ ਕਰੇਗੀ।
ਤੁਹਾਨੂੰ ਮੌਖਿਕ ਸਿਹਤ ਪ੍ਰਦਾਤਾ ਨੂੰ ਵਾਧੂ ਖਰਚਿਆਂ ਦਾ ਸਿੱਧਾ ਭੁਗਤਾਨ ਕਰਨਾ ਪੈ ਸਕਦਾ ਹੈ, ਜੇਕਰ:
- ਤੁਹਾਡੀ ਸਮਾਯੋਜਤ ਪਰਿਵਾਰਕ ਕੁੱਲ ਆਮਦਨ $70,000 ਤੋਂ $89,999 ਦੇ ਵਿੱਚਕਾਰ ਹੈ
- ਤੁਹਾਡੀਆਂ ਮੌਖਿਕ ਸਿਹਤ ਦੇਖਭਾਲ ਸੇਵਾਵਾਂ ਦੀ ਲਾਗਤ ਸਥਾਪਿਤ CDCP ਫੀਸਾਂ ਤੋਂ ਵੱਧ ਹੈ, ਜਾਂ
- ਤੁਸੀਂ ਅਤੇ ਤੁਹਾਡਾ ਮੌਖਿਕ ਸਿਹਤ ਪ੍ਰਦਾਤਾ CDCP ਦੁਆਰਾ ਕਵਰ ਨਾ ਕੀਤੀਆਂ ਗਈਆਂ ਸੇਵਾਵਾਂ ਤੇ ਸਹਿਮਤ ਹੁੰਦੇ ਹੋ ਤਾਂ
CDCP ਸਿਰਫ ਪ੍ਰਦਾਤਾਵਾਂ ਨੂੰ ਸਿੱਧੇ ਪੈਸੇ ਵਾਪਸ ਕਰੇਗੀ। CDCP ਗਾਹਕਾਂ ਨੂੰ ਨਿਯੁਕਤੀ ਦੇ ਸਮੇਂ ਅਤੇ ਦੇਖਭਾਲ ਪ੍ਰਾਪਤ ਕਰਨ ਤੋਂ ਪਹਿਲਾਂ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਉਹਨਾਂ ਦੇ ਪ੍ਰਦਾਤਾ CDCP ਦੇ ਅਧੀਨ ਆਉਣ ਵਾਲਿਆਂ ਸੇਵਾਵਾਂ ਦੇ ਲਈ ਸਿੱਧੇ ਸਨਲਾਈਫ ਨੂੰ ਬਿੱਲ ਦੇਣ ਲਈ ਸਹਿਮਤੀ ਦਿੱਤੀ ਹੈ।
ਤੁਹਾਡੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਦੰਦਾਂ ਦੀ ਦੇਖਭਾਲ ਮਹੱਤਵਪੂਰਨ ਹੈ। ਮੌਖਿਕ ਸਿਹਤ ਪੇਸ਼ੇਵਰ ਨਾਲ ਨਿਯਮਿਤ ਤੌਰ ਤੇ ਮਿਲਣਾ ਦੰਦਾਂ ਦੇ ਸੜਨ, ਮਸੂੜ੍ਹਿਆਂ ਦੀ ਬਿਮਾਰੀ ਅਤੇ ਹੋਰ ਗੰਭੀਰ ਸਿਹਤ ਮੁੱਦਿਆਂ ਜਿਵੇਂ ਕਿ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਖਤਰੇ ਨੂੰ ਘਟਾਉਣ ਵਿੱਚ ਸਹਾਈ ਸਾਬਿਤ ਹੋਏ ਹਨ।
CDCP ਅਤੇ ਯੋਗਤਾ ਦੇ ਮਾਪਦੰਡਾਂ ਬਾਰੇ ਹੋਰ ਵੇਰਵਿਆਂ ਲਈ ਹੇਠ ਦਿੱਤੀ ਵੈੱਬਸਾਈਟ ਤੇ ਜਾਓ Canada.ca/dental
Page details
- Date modified: